ਪਿੰਡ ਵਾਸੀ ਬੋਲੇ ਅਸੀਂ ਵੋਟਾਂ ਪਾਉਣੀਆਂ ਵੀ ਨੇ ਤੇ ਸਾਕ ਸਬੰਧੀਆਂ ਦੀਆਂ ਪੁਵਾਉਣੀਆਂ ਵੀ ਨੇ
ਲੁਧਿਆਣਾ 7 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਮੱਤੇਵਾੜਾ ਜਿਲ੍ਹਾ ਪ੍ਰੀਸ਼ਦ ਜੋਨ 'ਚ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਪਿੰਡ ਖਾਸੀ ਕਲ੍ਹਾ 'ਚ ਵਿਆਹ ਵਰਗਾ ਮਾਹੌਲ ਬਣ ਗਿਆ ਹੈ ਕਿਉਂਕਿ ਪੂਰਾ ਪਿੰਡ ਹੀ ਇਸ ਜਿਲ੍ਹਾ ਪ੍ਰੀਸ਼ਦ ਹਲਕੇ ਤੋਂ ਚੋਣ ਲੜ ਰਹੇ ਸ੍ਰ ਕਰਮਜੀਤ ਸਿੰਘ ਗਰੇਵਾਲ ਦੇ ਪਰਿਵਾਰ ਅਤੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਇੰਦਰਜੀਤ ਸਿੰਘ ਸੋਮਲ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹਾ ਹੋ ਗਿਆ। ਕੱਲ ਵਾਂਗ ਅੱਜ ਫੇਰ ਆਪ ਮੁਹਾਰਾ ਵੱਡਾ ਇਕੱਠ ਐਸ ਸੀ ਭਾਈਚਾਰੇ ਵੱਲ ਹੋਇਆ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਅਰਦਾਸ ਕਰਨ ਉਪਰੰਤ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਲਈ ਚੋਣ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਪਿੰਡ ਦੇ ਵੱਡੇ ਇੱਕਠ ਨੂੰ ਲੈਕੇ ਪਿੰਡ ਵਿੱਚ ਚੋਣ ਪ੍ਰਚਾਰ ਕਰਦਿਆਂ ਜਿਉਂ ਹੀ 14 ਦਸੰਬਰ ਨੂੰ ਚੋਣ ਨਿਸ਼ਾਨ ਝਾੜੂ ਉੱਤੇ ਮੋਹਰ ਲਗਾਉਣ ਦੀ ਅਪੀਲ ਕੀਤੀ ਗਈ ਤਾਂ ਹਾਜਰ ਲੋਕਾਂ ਨੇ ਇਕਸੁਰ ਚ ਕਿਹਾ ਕਿ ਤੁਹਾਡੇ ਵੱਲੋਂ ਇਹ ਅਹਿਮ ਚੋਣ ਲੜੀ ਜਾਣੀ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਇਸ ਲਈ ਅਸੀਂ ਆਪਣੀਆਂ ਵੋਟਾਂ ਤਾਂ ਤੁਹਾਨੂੰ ਪੂਵਾਉਣੀਆਂ ਹੀ ਹਨ ਜਿੱਥੇ ਵੀ ਕਿਤੇ ਸਾਡੇ ਸਾਕ ਸਬੰਧੀ ਬੈਠੇ ਹਨ ਅਸੀਂ ਉਨ੍ਹਾਂ ਦੀਆਂ ਵੋਟਾਂ ਵੀ ਤੁਹਾਨੂੰ ਪੁਆ ਕੇ ਦੋਵਾਂ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ। ਲੋਕਾਂ ਵੱਲੋਂ ਮਿਲੇ ਇਸ ਸਹਿਯੋਗ ਲਈ ਸ੍ਰ ਗਰੇਵਾਲ ਅਤੇ ਸੋਮਲ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।


No comments
Post a Comment